pMQk eykqf leI akfl qKq sfihb dy jQydfr nfl mulfkfq Print E-mail
inAUjL srvs   
Friday, 25 December 2009

pMQk eykqf leI pMj sfbkf isMG sfihbfn vwloN akfl qKq sfihb dy jQydfr nfl mulfkfq

*********************************

 dl Kflsf alfieSs ies mulfkfq dI pRoVqf krdf hY.

 

ਪੰਜ ਸਿੰਘ ਸਾਹਿਬਾਨ , ਜਿੰਨ੍ਹਾਂ ਵਿੱਚ ਤਿੰਨ ਤਖ਼ਤਾਂ ਦੇ ਸਾਬਕਾ ਜਥੇਦਾਰ ਸ਼ਾਮਿਲ ਸਨ , ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਪੰਥਕ ਮੁੱਦਿਆਂ ਬਾਰੇ ਵੱਧ ਰਹੇ ਟਕਰਾਅ ਨੂੰ ਰੋਕਿਆ ਜਾਵੇ ਤਾਂ ਜੋ ਸਿੱਖ ਕੌਮ ਕਿਸੇ ਮੁੱਦੇ ‘ਤੇ ਵੰਡੀ ਨਾ ਜਾਵੇ ਅਤੇ ਅਕਾਲ ਤਖ਼ਤ ਸਾਹਿਬ ਅਤੇ ਪਦਵੀਆਂ ਦਾ ਮਾਣ- ਸਨਮਾਨ ਬਰਕਰਾਰ ਰਹੇ । ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵੱਲੋਂ ਬੀਤੀ ਪੰਜ ਦਸਬੰਰ ਨੂੰ ਦਿੱਤੇ ਸਪਸ਼ਟੀਕਰਨ ਵਾਲੀ ਫਾਈਲ ਵੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ।
ਜਥੇਦਾਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ , ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ , ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ , ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਚਰਨ ਸਿੰਘ ਅਤੇ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਸ਼ਾਮਲ ਸਨ । ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨੇ ਕਿਹਾ ਕਿ ਮਸਲਾ ਕੇਵਲ ਪ੍ਰੋ: ਦਰਸ਼ਨ ਸਿੰਘ ਦਾ ਹੀ ਨਹੀਂ ਹੈ, ਸਗੋਂ ਮਸਲਾ ਹੈ ਕਿ ਕੁਝ ਪੰਥਕ ਮੁੱਦਿਆਂ ਉੱਤੇ ਪੰਥ ਨੂੰ ਜਿਹੜਾ ਸੰਕਟ ਪੈਦਾ ਹੋਇਆ ਹੈ , ਉਸ ਨੂੰ ਟਾਲਣਦ ਜਰੂਰੀ ਹੈ । ਉਨ੍ਹਾਂ ਕਿਹਾ ਭਵਿੱਖ ਵਿੱਚ ਪੰਥ ਵਿੱਚ ਫੁੱਟ ਨਾ ਹੋਵੇ, ਇਸ ਪ੍ਰੋ: ਦਰਸ਼ਨ ਸਿੰਘ ਦੇ ਕੇਸ ਨੂੰ ਪੂਰੀ ਤਰ੍ਹਾਂ ਵਿਚਾਰਿਆ ਜਾਵੇ । ਉਨ੍ਹਾਂ ਕਿਹਾ ਕਿ ਵਿਦਵਾਨਾਂ ਤੇ ਧਾਰਮਿਕ ਆਗੂਆਂ ਦਾ ਪੈਨਲ ਬਣਾ ਕੇ ਸੰਕਟ ਟਾਲਿਆ ਜਾ ਸਕਦਾ ਹੈ।
ਜਥੇਦਾਰ ਵੇਦਾਂਤੀ ਨੇ ਕਿਹਾ ਕਿ ਪੰਜ ਪਿਆਰਿਆ ਨੇ ਹਮੇਸ਼ਾ ਕੌਮ ਦੀ ਅਗਵਾਈ ਕੀਤੀ ਹੈ। ਇਸ ਲਈ ਪੰਜ ਸਿੰਘ ਸਾਹਿਬ ਨੇ ਪੰਥਕ ਹਿੱਤਾਂ ਲਈ ਵਿਚਾਰ ਕਰਨ ਮਗਰੋਂ ਜਥੇਦਾਰ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ ਸੀ , ਤਾ ਜੋ ਇਹ ਪੰਥਕ ਸੰਕਟ ਟਲ ਜਾਵੇ ਅਤੇ ਇਸ ਦਾ ਕੋਈ ਸਕਾਰਾਤਮਕ ਹੱਲ ਨਿਕਲ ਸਕੇ। ਉਨ੍ਹਾਂ ਕਿਹਾ ਕਿ ਮਸਲੇ ਕੇਵਲ ਪ੍ਰੋ: ਦਰਸ਼ਨ ਸਿੰਘ ਦਾ ਨਹੀਂ , ਸਗੋਂ ਮਸਲਾ ਕੌਮ ਦਾ ਹੈ ਕਿਉਂਕਿ ਭਵਿੱਖ ਵਿੱਚ ਗੁਰਦੁਆਰਿਆਂ ਵਿੱਚ ਝਗੜੇ ਹੋਣ ਦਾ ਖਦਸ਼ਾ ਹੈ ਵੱਧ ਗਿਆ ਹੈ ।
ਇਸ ਲਈ ਜਥੇਦਾਰ ਵੇਦਾਂਤੀ ਨੇ ਕਿਹਾ ਪੰਜ ਸਾਬਕਾ ਸਿੰਘ ਸਾਹਿਬਾਨ ਪੰਥ ਦੇ ਨੁੰਮਾਇੰਦੇ ਬਣ ਕੇ ਜਥੇਦਾਰ ਅਕਾਲ ਤਖ਼ਤ ਨੂੰ ਮਿਲੇ ਹਨ।
ਸੂਤਰਾਂ ਮੁਤਾਬਿਕ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਪ੍ਰੋ: ਦਰਸ਼ਨ ਸਿੰਘ ਦਾ ਮਸਲਾ ਸਿੱਧੇ ਤੌਰ ਉੱਤੇ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ ਸੀ , ਬਲਕਿ ਇੱਕ ਕਮੇਟੀ ਬਣਾ ਕੇ ਉਸ ਤੇ ਛੱਡ ਦੇਣਾ ਚਾਹੀਦਾ ਸੀ ।
ਉਧਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਸਿੰਘ ਸਾਹਿਬਾਨ ਪੰਜ ਪਿਆਰਿਆਂ ਦੇ ਰੁਪ ਵਿੱਚ ਉਨ੍ਹਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਸਪਸ਼ਟੀਕਰਨ ਮੈਨੂੰ ਸੌਂਪਿਆ ਹੈ ਅਤੇ ਅਸੀਂ ਉਨ੍ਹਾਂ ਨੂੰ ਇਸ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ । ਉਨ੍ਹਾਂ ਕਿਹਾ ਕਿ 28 ਦਸੰਬਰ ਨੁੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਰਹੀ ਹੈ। ਉਸ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ।
 
< Prev   Next >
Advertisement
Advertisement
Advertisement
Advertisement