|
sfnMU mfx hY aYsIaF DIaF qy, jo pRdysF ivwc pMjfb df nfm rOsn kr rhIaF hn.
‘ਧੀਆਂ ਭਾਵੇਂ ਅੱਧੀ ਖਾਵਣ , ਭਾਵੇਂ ਪੂਰੀ ਖਾਂਵਦੀਆਂ ਕਿਸੇ ਤੋ ਕੁਝ ਨਾ ਮੰਗਣ ਅਪਣੇ ਕਰਮ ਲੈ ਜਾਂਵਦੀਆਂ ਦੁੱਖ ਨਾ ਦੇਣ ਕਿਸੇ ਨੂੰ,ਦੁੱਖ ਸੁੱਖ ਸੁਣਦੀਆਂ ਸਾਰਿਆਂ ਦਾ ਧੀਆਂ ਢਿੱਡ ਵਿਚ ਮਾਰਨ ਹਾਲ ਦੱਸਾਂ,ਕੀ ਕਰਮਾਂ ਮਾਰਿਆਂ ਦਾ ਕੀ ਗੱਡੀ ,ਕੀ ਚੰਨ ਤੇ ਜਾਵਣ ਅਸੀ ਅੱਖੀ ਵੇਖ ਨਿਹਾਰੀਆਂ ਧੀਆਂ ਨੂੰ ਨਾ ਮਾਰੋ ਵੇ, ਇਹ ਹੁੰਦੀਆਂ ਬਹੁਤ ਪਿਆਰੀਆਂ ਇਹ ਹੁੰਦੀਆ ਨੇ ਪਿਆਰੀਆ ਤੇ ਦੇਸ਼,ਕੋਮ,ਵਿਰਸੇ,ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕਰਨ ਵਾਲੀਆਂ ਧੀਆਂ,ਜਿੰਨਾ ਨੂੰ ਮਾਰ,ਅਸੀ ਪੁੱਤਰਾਂ ਦੀਆਂ ਉਡੀਕਾਂ ਕਰਦੇ ਹਾਂ ਤੇ ਫਿਰ ਉਹ ਦਿਨ ਜਿਹੜੇ ਵਿਖਾਉਂਦੇ ਉਹ ਵੀ ਲੱਖਾਂ ਵਿਚੋ ਕਿਸੇ ਇਕ ਦੇ ਹਿੱਸੇ ਸੇਵਾ,ਸਤਿਕਾਰ ਤੇ ਮਾਣ ਪ੍ਰਾਪਤ ਕਰਨ ਦਾ ਹੁੰਦਾ ਹੋਵੇਗਾ ਨਹੀ ਤੇ ਸਭ ਨੂੰ ਇਹੋ ਹੀ ਕਹਿੰਦੇ ਸੁਣੋਗੇ ਜੋ ਮੈਂ ਦੋ ਲਾਇਨਾਂ ਉਪਰ ਲਿੱਖ ਆਈ ਹਾਂ।ਜੀ ਹਾਂ ਜਿਸ ਪੰਜਾਬ ਦੀ ਬਹਾਦਰ ਧੀ ਬਾਰੇ ਅੱਜ ਲਿੱਖਣ ਜਾ ਰਹੀ ਹਾਂ ਇਹਨਾਂ ਨਾਲ ਮਿਲ ਕੇ ਇੰਨੀ ਖੁੱਸ਼ੀ ਹੋਈ ਕੀ ਇਹ ਕਾਗਜ਼ ਦਾ ਪੰਨਾ ਵੀ ਅੱਜ ਅਪਣੇ ਆਪ ਤੇ ਫਕਰ ਮਹਿਸੂਸ ਕਰ ਰਿਹਾ ਹੈ ਜਿਸ ਤੇ ਮੈਂ ਕੁਝ ਲਿੱਖ ਕੇ ਆਪ ਸਭ ਨੂੰ ਦੱਸਣ ਲਈ ਫਕਰ ਮਹਿਸੂਸ ਕਰ ਰਹੀ ਹਾਂ।ਸ਼੍ਰੀ ਹਰਬੰਸ ਲਾਲ ਜੀ ਬੀ.ਏ.ਬੀ.ਐਡ ਡੀ.ਏ.ਵੀ ਕਾਲਜ ਜਲੰਧਰ ਤੋ ਜੋ 1962ਵਿਚ ਇੰਗਲੈਂਡ ਆਏ ਸਨ।1972ਵਿਚ ਸੁੰਦਰ ਤੇ ਪ੍ਹੜੀ ਲਿੱਖੀ ਲੜਕੀ ਪੰਜਾਬ ਤੋ ਵਿਆਉਣ ਲਈ ਗਏ ਤੇ ਉਹ ਬਹਾਦਰ ਲੜਕੀ ਜਿੰਨਾਂ ਦਾ ਇਹਨਾਂ ਨਾਲ ਸੰਜੋਗ ਬਣਿਆ ਉਹ ਹਨ ਸਾਡੇ ਬਹੁਤ ਹੀ ਪਿਆਰੇ ਸਭ ਨੂੰ ਹੋਸਲਾ,ਸਮਾਜ ਸੇਵਕ,ਬਹਾਦਰ ਔਰਤ ਨਾਮ ਵਜੋ ਇਨਾਮ ਜੇਤੂ,ਦੇਸੀ ਰੇਡਿਓ ਇੰਗਲੈਡ ਦੇ ਤੱਕੜੇ ਪ੍ਰਜੈਂਟਰ,ਇੰਗਲੈਂਡ ਦੇ ਸਾਊਥਹਾਲ ਵਿਚ ਹਰ ਐਗਜੈਕਟਿਵ ਕਮੇਟੀ ਦੇ ਮੈਂਬਰ,ਕੋਸਲਰ ਵਾਸਤੇ ਨਾਮ ਸਲੈਕਟ ਹੋ ਚੁੱਕਿਆ,ਵੀਲੀਅਰ ਸਕੂਲ ਦੀ ਗਵਰਨਰ ਜੋ ਸਾਊਥਹਾਲ ਵਿਚ ਹੈ ਇਸ ਤੋ ਇਲਾਵਾ ਕਈ ਸਕੂਲਾਂ ਵਿਚ ਗਵਰਨਰ ਰਹਿ ਚੁੱਕੀ,ਗਿੱਧਿਆ ਦੀ ਰਾਣੀ,ਪੰਜਾਬ ਦੀ ਪੰਜਾਬੀ ਮਸ਼ਹੂਰ ਖੇਡ ਚਾਟੀ ਰੇਸ ਵਿਚੋ ਕਿਸੇ ਨੂੰ ਜਿੱਤਣ ਨਾ ਦੇਣ ਵਾਲੀ ਇਸ ਸਾਰੇ ਗੁਣਾ ਨਾਲ ਭਰਭੂਰ ਸ਼ਖਸ਼ੀਅਤ ਮਾਣਯੋਗ ਮਹਿੰਦਰ ਕੋਰ ਮਿੱਡਾ ਜੀ ਐਮ.ਏ.ਬੀ.ਐਡ ਪੰਜਾਬ ਯੂਨੀਵਰਿਸਟੀ,ਚੈਰਟੀ ਪ੍ਰਗੋਰਾਮ ਜਿਹੜੇ ਬਜ੍ਹਰਗਾਂ ਨੂੰ ਡਾਂਸ ਰਾਹੀ ਹਾਸੇ ਵੰਡਦੇ ਤੇ ਖੁੱਸ਼ੀਆਂ ਵੰਡ ਵੰਡ ਉਹਨਾਂ ਨੂੰ ਜਿੰਦਗੀ ਦੇ ਪੱਲਾਂ ਨੂੰ ਖੁੱਸ਼ੀਆਂ ਨਾਲ ਬਤੀਤ ਕਰਨ ਲਈ ਇਕ ਮਰਹ੍ਹਮ ਦਾ ਕੰਮ ਕਰਣ ਵਾਲੀ,ਅੱਜ ਉਹਨਾਂ ਦੀ ਬਹੁਤ ਵੱਡੀ ਕਾਮਯਾਬੀ ਤੇ ਬਹਾਦਰੀ ਬਾਰੇ ਸਭ ਪਾਠਕਾਂ,ਲੇਖਕਾਂ ਤੇ ਪ੍ਰਸ਼ੰਸ਼ਕਾਂ ਨਾਲ ਉਹਨਾਂ ਬਾਰੇ ਅਪਣੀ ਛੋਟੀ ਜਿਹੀ ਸੋਚ ਨਾਲ ਬਹੁਤ ਕੁਝ ਲਿਖਣ ਦੀ ਸੋਚ ਰਹੀ ਹਾਂ,ਪਰ ਉਹ ਮੇਰੀ ਸੋਚ ਤੋ ਬਹੁਤ ਹੀ ਮਹਾਨ ਤੇ ਬਹਾਦਰ ਹਨ।ਜਿੰਨਾ ਦੇ ਦੋ ਬੜੇ ਹੀ ਪਿਆਰੇ ਪਿਆਰੇ ਬੱਚੇ ਹਨ ਬੇਟਾ ਸੰਜੀਵ ਕੁਮਾਰ ਤੇ ਬੇਟੀ ਸੋਨੀਆ।ਜਿੰਨਾਂ ਨੂੰ ਬਹੁਤ ਉੱਚੀ ਵਿੱਦਿਆ ਪ੍ਰਾਈਵੇਟ ਸਕੂਲਾਂ ਵਿਚ ਦੁਆ ਉਚੇ ਮੁਕਾਮ ਤੇ ਖ੍ਹੜੇ ਕੀਤੇ ਹਨ।ਇਹ ਹਨ ਜੀ ‘ਮਿੱਡਾ ਵਾਇਨ ਸਟੋਰ’ਜੋ ਸਾਊਥ ਹਾਲ ਦੇ ਨਾਰਥ ਰੋਡ ਪੋਲੀਸ ਸਟੇਸ਼ਨ ਦੇ ਲਾਗੇ ਹੈ ਦੀ ਕਰਤਾ ਧਰਤਾ ਬਹਾਦਰ ਪੰਜਾਬ ਜਲੰਧਰ ਦੀ ਧੀ ਜਿਸ ਨੇ ਇਕ ਉਸ ਗੁੰਡੇ ਨੂੰ ਜਿਸ ਦਾ ਕੱਦ ਛੇ ਫੁੱਟ ਤੋ ਵੀ ਉੱਚਾ ਤੇ ਆਪ ਪੰਜ ਫੁੱਟ ਦੋ ਇੰਚ ਕੱਦ ਦੇ ਹੁੰਦੇ ਹੋਏ ਉਸ ਵਕਤ ਉਸ ਨੂੰ ਕਾਲਰ ਤੋ ਪਕ੍ਹੜ ਬਹਾਦਰੀ ਦੀ ਮਿਸਾਲ ਕਾਇਮ ਕੀਤੀ,ਜਦੋ ਉਹ ਦਿਨ ਦੇ 10ਵੱਜ ਕੇ 30ਮਿੰਟ ਤੇ ਸ਼ਰਾਬੀ ਤੇ ਨਸ਼ੀਲ਼ੀਆਂ ਗੋਲੀਆਂ ਦੇ ਨਾਲ ਧੁੱਤ ਇਹਨਾਂ ਦੇ ਪਤੀ ਸ੍ਰੀ ਹਰਬੰਸ ਜੀ ਹੋਰਾਂ ਵਾਈਨ ਦੁਕਾਨ ਦੇ ਅੰਦਰ ਬਦੂੰਕ ਤਾਨੀ ਖ੍ਹੜਾ ਸੀ ਤਾਂ ਇਹਨਾਂ ਨੇ ਪਿੱਛੋ ਆ ਬੜੀ ਬਹਾਦਰੀ ਨਾਲ ਉਸ ਨੂੰ ਪਿੱਛੇ ਘਸੀਟ ਲਿਆ ਤੇ ਬਦੂੰਕ ਖੋਹ ਕੇ ਇਕ ਮਿਸਾਲ ਕਾਇਮ ਕਰ ਦਿਤੀ ਇਕ ਅਦਰਸ਼ ਨਾਰੀ ਦੀ ਇਕ ਪਤੀ ਪਿਆਰ ਦੀ,ਸੱਚੀ ਮੁੱਹਬਤ ਦੀ ਤੇ ਖਾਸ ਕਰਕੇ ਪੰਜਾਬੀਆਂ ਦੀ ਬਹਾਦਰੀ ਦੀ ਜਿੰਦੀ ਜਾਗਦੀ ਤਸਵੀਰ ਬਣਕੇ,ਅਤੇ ਉਹਨਾਂ ਦੇ ਮੂੰਹ ਤੇ ਵੀ ਜੋਰਦਾਰ ਥੱਪੜ ਮਾਰਿਆ ਜੋ ਧੀਆਂ ਨੂੰ ਕੰਮਜੋਰ ਤੇ ਕੁੱਖਾਂ ਵਿਚ ਮਾਰਨ ਦੇ ਗੁਨਾਹ ਕਰਦੇ ਹਨ।ਇਹਨਾਂ ਨੂੰ ਇਗੰਲੈਡ ਦੀ ਹਰ ਅਖਬਾਰ ਨੇ ਛਾਪਣ ਤੇ ਹਰ ਇੰਗਲੈਂਡ ਦੇ ਰੇਡਿਓ ਨੇ ਇਹਨਾਂ ਬਾਰੇ ਬੋਲਣ ਲਈ ਅਪਣਾ ਮਾਣ ਸੱਮਝਿਆ।ਬਹਾਦਰੀ ਦੇ ਇਨਾਮ ਮਿਲੇ।ਸਾਰੇ ਪਾਸੇ ਧੂੰਮਾਂ ਪੈ ਗਈਆਂ।ਉਸ ਵੇਲੇ ਦੇ ਐਮ.ਪੀ ਖਾਬੜਾ ਇੰਗਲੈਡ ਸ਼ਪੈਸ਼ਲ ਇਹਨਾ ਦੇ ਘਰ ਇਹਨਾਂ ਨੂੰ ਸ਼ਾਬਾਸ਼ ਦੇਣ ਲਈ ਆਏ।ਸਕਾਟਲੈਂਡ ਯਾਰਡ ਐਡ ਕੁਆਟਰ ਇਹ ਲੰਡਨ ਦਾ ਸਭ ਤੋ ਵੱਡਾ ਪੋਲੀਸ ਸ਼ਟੇਸ਼ਨ ਹੈ ਦੇ ਪੋਲੀਸ ਐਡ ਨੇ ਵੀ ਇਹਨਾਂ ਨੂੰ ਸ਼ਾਬਾਸ਼ ਤੇ ਬਹਾਦਰੀ ਦਾ ਇਨਾਮ ਦਿਤਾ।ਗਿੱਧਿਆਂ ਦੀ ਰਾਣੀ ਤਾਂ ਹੈ ਹੀ,ਅੱਜ ਵੀ 18ਸਾਲਾਂ ਦੀਆਂ ਕੁੱੜੀਆਂ ਨੂੰ ਪਿੱਛੇ ਪਛਾੜਦੀ ਹੋਈ ਅੱਗੇ ਕਿਸੇ ਪੱਖੋ ਨਹੀ ਆਉਣ ਦਿੰਦੇ ਇੰਨੀ ਹਿੰਮਤ ਹੈ ਇਹਨਾਂ ਵਿਚ। ਪੰਜਾਬ ਯੂਨੀਵਰਿਸਟੀ ਚੰਡੀਗ੍ਹੜ ਵਿਚ ਖੇਡਾਂ ਵਿਚ ਖਾਸ ਕਰ (ਚਾਟੀ ਰੇਸ) ਵਿਚ ਤਾਂ ਇਹਨਾਂ ਨੂੰ ਕੋਈ ਵੀ ਕਦੀ ਵੀ ਨਹੀ ਸੀ ਜਿੱਤ ਸਕਿਆ।ਇਹ ਪੰਜਾਬ ਦੀ ਮਸ਼ਹੂਰ ਖੇਡ ਘੜੇ ਵਿਚ ਪਾਣੀ ਭਰਕੇ ਸਿਰ ਤੇ ਬਿੰਨਾ ਹੱਥ ਲਗਾਏ ਦੋੜਣਾ ਤੇ ਡਿੱਗਣ ਵੀ ਨਹੀ ਦੇਣਾ ਜਿੱਤਦੇ ਤੇ ਹਮੇਸ਼ਾ ਪਹਿਲਾ ਇਨਾਮ ਜਿੱਤਦੇ ਰਹੇ ਹਨ।ਇਹ ਟੀਵੀਆਂ ਤੇ ਵੀ ਕਈ ਵਾਰੀ ਅਪਣੇ ਪ੍ਰੋਗਰਾਮ ਪ੍ਰਜੈਂਟ ਕਰ ਚੁੱਕੇ ਹਨ।ਚੈਰਟੀ ਸ਼ੋਅ ਜਿਹੜੇ ਬਜ਼ੁਰਗਾਂ ਨੂੰ ਬੜਾ ਸਕੂੰਨ ਤੇ ਖੁੱਸ਼ ਰੱਖਣ ਵਿਚ ਦਾਨ ਪ੍ਰਧਾਨ ਕਰਦੇ ਹਨ ਡਾਂਸ,ਗਿੱਧੇ ਤੇ ਹੋਰ ਕਈ ਹਾਸੇ ਵਾਲੇ ਪ੍ਰੋਗਰਾਮਾਂ ਨੂੰ ਪੇਸ਼ ਕਰ ਹਰ ਦਿਲ ਦੀ ਧੜਕਨ ਬਣ ਗਏ ਹਨ।ਮਿੱਡਾ ਵਾਇਨ ਸਟੋਰ ਵਿਚ ਸਾਰੇ ਐਕਟਰ,ਸਿੰਗਰ ਤੇ ਹੋਰ ਉਹ ਮੰਨੀਆ ਪ੍ਰਮੰਨੀਆ ਹੱਸਤੀਆਂ ਇਹਨਾਂ ਨੂੰ ਮਿਲਣ ਵਿਚ ਫਖਰ ਮਹਿਸੂਸ ਕਰਦੀਆਂ ਹਨ।ਗੁਰਦਾਸ ਮਾਨ ਜੀ,ਹੰਸ ਰਾਜ ਹੰਸ,ਹਰਭਜਨ ਸਿੰਘ ਮਾਨ,ਨੱਛਤਰ ਸਿੰਘ ਗਿੱਲ,ਰਣਜੀਤ ਕੋਰ ਮਹਮੰਦ ਸਦੀਕ ਜੈਸੀਆਂ ਹੱਸਤੀਆਂ ਜਰੂਰ ਮਿਲਕੇ ਜਾਂਦੀਆ ਤੇ ਖੁੱਸ਼ ਹੁੰਦੀਆ ਹਨ।ਇਹ ਦੇਸੀ ਰੇਡਿਓ ਇੰਗਲੈਂਡ ਦੇ ਤੱਕੜੇ ਪ੍ਰਜੈਂਟਰ ਵੀ ਹਨ ਇਹਨਾਂ ਨਾਲ ਜੇਕਰ ਗੱਲ ਕਰਨੀ ਹੋਵੇ ਤਾਂ 12ਤੋ 2ਵੱਜੇ ਦਿਨੇ ਇਗੰਲੈਂਡ ਦੇ ਵਕਤ ਤੇ ਹਰ ਸ਼ੁਕਰਵਾਰ ਦੇਸੀ ਰੇਡਿਓ ਤੇ ਕਰ ਸਕਦੇ ਹੋ।ਇਹ ਇਕ ਬਹੁਤ ਹੀ ਪਿਆਰੀ ਤੇ ਸਾਰੇ ਪੰਜਾਬੀ ਭਾਈਚਾਰੇ ਵਿਚ ਤਾਂ ਕੀ ਸਾਰੇ ਹੀ ਦੇਸੀ ਵਿਦੇਸ਼ੀ ਲੋਕਾਂ ਵਿਚ ਮਸ਼ਹੂਰ ਹਨ,ਅਪਣੇ ਬਹਾਦਰੀ ਕਾਰਨਾਮੇ ਤੋ ਉੱਚੀ ਵਿੱਦਿਆ ਨੂੰ ਸਹੀ ਪਾਸੇ ਲਾ ਗਰੀਬਾਂ ਦੀ ਹਰ ਪਾਸੇ ਹਰ ਹੀਲੇ ਵਸੀਲੇ ਮੱਦਤਗਾਰ ਹੋਣ ਕਰਕੇ, ਸ਼ਾਬਾਸ਼ ਦੇ ਕਿਸੇ ਦੀ ਹੋਸਲਾ ਅਫਜਾਈ ਕਰ ਉਸ ਨੂੰ ਉੱਚਾ ਚੁੱਕਣ ਦੀ ਖੁਆਇਸ਼ ਰੱਖਣ ਵਾਲੀ ਇਸ ਸ਼ਖਸ਼ੀਅਤ ਨੂੰ ਕੋਸਲਰ ਦੇ ਆਉਦੇ ਤੇ ਵੇਖੀਏ,ਅਸੀ ਉਸ ਦਾਤੇ ਅੱਗੇ ਹੱਥ ਜੋੜ ਅਰਦਾਸਾਂ ਕਰਦੇ ਹਾਂ,ਕਿਉਂਕਿ ਇਹਨਾ ਦਾ ਨਾਮ ਸਲੇਕਟ ਕੋਸਲਰ ਲਈ ਹੋ ਗਿਆ ਹੈ ਤੇ ਮਈ ਵਿਚ ਇਹਨਾਂ ਦਾ ਨਤੀਜਾ ਨਿਕਲੇਗਾ ਰੱਬ ਕਰੇ ਹਰ ਦੇ ਦੁੱਖ ਸੁੱਖ ਵਿਚ ਸਾਥ ਦੇਣ ਵਾਲੀ ਇਸ ਪਿਆਰੀ ਜਿਹੀ ਭੈਣ ਮਹਿੰਦਰ ਕੋਰ ਮਿੱਡਾ ਜੀ ਬੁਲੰਦੀਆਂ ਨੂੰ ਛੂਣ ਤੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਨਾਮ ਉੱਚਾ ਕਰਨ।ਲੰਬੀਆਂ ਉਮਰਾਂ,ਖੁੱਸ਼ੀਆਂ ਤੇ ਹੱਸਦਾ ਵੱਸਦਾ ਇਹਨਾਂ ਦਾ ਪੂਰਾ ਪ੍ਰੀਵਾਰ ਸਦਾ ਵੱਸਦਾ ਰਹੇ ਸਾਡੀਆਂ ਦੁਆਵਾਂ ਰੱਬ ਦੇ ਘਰ ਪ੍ਰਵਾਣ ਹੋਣ । |