afr aYs aYs nMU iswKF dI vKrI pihcfx qy ieqrfj Print E-mail
inAUjL srvs   
Monday, 25 January 2010

afr aYs aYs nMU iswKF dI vKrI pihcfx qy ieqrfj

ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੇ ਇਕ ਵਾਰ ਮੁੜ ਸਿੱਖਾਂ ਦੀ ਵੱਖਰੀ ਪਛਾਣ 'ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਇਹ ਪ੍ਰਗਟਾਵਾ ਆਰ.ਐਸ.ਐਸ. ਦੀ ਵੈਬਸਾਈਟ 'ਤੇ ਪਾਏ ਗਏ ਲੇਖ ਵਿਚ ਕੀਤਾ ਗਿਆ ਹੈ, ਜਿਸ ਦਾ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਵਿਰੋਧ ਪ੍ਰਗਟਾਇਆ ਹੈ। ਆਰ.ਐਸ.ਐਸ. ਦੀ ਵੈਬਸਾਈਟ 'ਤੇ ਰਮਾਕਾਂਤ ਤਿਵਾੜੀ ਦੇ ਨਾਂ ਹੇਠ ਦਰਜ ਇਸ ਲੇਖ ਵਿਚ ਸ੍ਰੀ ਤਿਵਾੜੀ ਨੇ ਦੱਸਿਆ ਕਿ ਉਹ ਆਰ.ਐਸ.ਐਸ.ਦੇ ਪ੍ਰਚਾਰਕ ਹਨ ਅਤੇ ਬੀਤੇ ਸਮੇਂ ਵਿਚ ਉਹ ਦੋ ਦਿਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਸਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਨੂੰ ਅਭੁੱਲ ਯਾਦ ਕਰਾਰ ਦਿੱਤਾ ਅਤੇ ਇਸ ਥਾਂ ਦੀ ਰੂਹਾਨੀ ਸ਼ੋਭਾ ਦਾ ਗੁਣਗਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਦੋ ਦਿਨ ਦੀ ਇਸ ਯਾਤਰਾ ਦੌਰਾਨ ਉਹ ਚਾਰ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ। ਉਨ੍ਹਾਂ ਕਈ ਵਾਰ ਕੜਾਹ ਪ੍ਰਸ਼ਾਦਿ ਵੀ ਲਿਆ ਪਰ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਲੰਗਰ ਛਕਣ ਤੋਂ ਬਿਨਾਂ ਹੀ ਵਾਪਸ ਆ ਗਏ, ਕਿਉਂਕਿ ਲੰਗਰ ਦੀਆਂ ਸਬਜ਼ੀਆਂ ਵਿਚ ਪਿਆਜ਼ ਅਤੇ ਲਸਣ ਦੀ ਵਰਤੋਂ ਕੀਤੀ ਗਈ ਸੀ, ਜੋ ਹਿੰਦੂ ਧਰਮ ਮੁਤਾਬਕ ਸ਼ਾਕਾਹਾਰੀ ਵਸਤਾਂ ਨਹੀਂ ਹਨ। ਉਸ ਨੇ ਕਿਹਾ ਕਿ ਗੁਰਬਾਣੀ ਦੇ ਕੀਰਤਨ ਦੌਰਾਨ ਉਸ ਨੇ ਸ਼ਬਦਾਂ ਵਿਚ ਕਈ ਵਾਰ ਰਾਮ, ਗੋਵਿੰਦ ਅਤੇ ਸ਼ਿਵਾ ਦਾ ਨਾਂ ਵੀ ਸੁਣਿਆ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਨੇ ਇਹ ਨਾਂ ਉਚਾਰੇ ਹਨ ਤਾਂ ਸਿੱਖ ਕੌਮ ਆਪਣੇ ਆਪ ਨੂੰ ਕਿਉਂ ਵੱਖਰੀ ਕੌਮ ਅਤੇ ਧਰਮ ਦੱਸ ਰਹੀ ਹੈ। ਉਸ ਨੇ ਲਿਖਿਆ ਕਿ ਜਦੋਂ ਗੁਰਬਾਣੀ ਵਿਚ ਇਹ ਸਾਰੇ ਨਾਂ ਹਨ ਤਾਂ ਸਿੱਖ ਇਨ੍ਹਾਂ ਦੇਵਤਿਆਂ ਨੂੰ ਮੰਦਰ ਵਿਚ ਪੂਜਣ ਤੋਂ ਕਿਉਂ ਕਤਰਾਉਂਦੇ ਹਨ। ਉਸ ਨੇ ਲਿਖਿਆ ਕਿ ਸਿੱਖ ਭਾਈਚਾਰਾ ਰਾਮ ਜਨਮ ਭੂਮੀ ਅੰਦੋਲਨ ਅਤੇ ਕ੍ਰਿਸ਼ਨ ਜਨਮ ਭੂਮੀ ਨੂੰ ਮੁਕਤ ਕਰਵਾਉਣ ਵਿਚ ਕਿਉਂ ਨਹੀਂ ਸਹਿਯੋਗ ਦੇ ਰਿਹਾ।

ਉਸ ਨੇ ਸਿੱਖ ਅਜਾਇਬ ਘਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੀਆਂ ਲੱਗੀਆਂ ਤਸਵੀਰਾਂ 'ਤੇ ਵੀ ਕਿੰਤੂ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਕਿਸ ਆਧਾਰ 'ਤੇ ਸ਼ਹੀਦ ਕਰਾਰ ਦਿੱਤਾ ਗਿਆ। ਇਸ ਅਜਾਇਬ ਘਰ ਦਾ ਨਾਂ ਸਿੱਖ ਅਜਾਇਬ ਘਰ ਦੀ ਥਾਂ ਸ਼ਹੀਦ ਗੈਲਰੀ ਰੱਖਣਾ ਚਾਹੀਦਾ ਹੈ। ਉਸ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਲੰਗਰ ਘਰ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਵਿਚੋਂ ਪਿਆਜ਼ ਅਤੇ ਲਸਣ ਦੀ ਵਰਤੋਂ ਬੰਦ ਕੀਤੀ ਜਾਵੇ ਅਤੇ ਅਜਾਇਬ ਘਰ ਵਿਚ ਲੱਗੀਆਂ ਸੰਤ ਭਿੰਡਰਾਂਵਾਲਿਆਂ ਅਤੇ ਹੋਰਨਾਂ ਦੀਆਂ ਤਸਵੀਰਾਂ ਨੂੰ ਹਟਾਇਆ ਜਾਵੇ। ਇਸ ਸਬੰਧੀ ਦਲ ਖ਼ਾਲਸਾ ਦੇ ਜਨਰਲ ਸਕੱਤਰ ਨੇ ਕਿਹਾ ਕਿ ਆਰ.ਐਸ.ਐਸ. ਦੀ ਵੈਬਸਾਈਟ 'ਤੇ ਪਾਏ ਗਏ ਇਸ ਲੇਖ ਤੋਂ ਉਸ ਦੀਆਂ ਸਿੱਖ ਵਿਰੋਧੀ ਭਾਵਨਾਵਾਂ ਸਪੱਸ਼ਟ ਜ਼ਾਹਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਨੇ ਆਪਣੇ ਲੇਖ ਰਾਹੀਂ ਸਿੱਖ ਅਤੇ ਮੁਸਲਮਾਨ ਭਾਈਚਾਰੇ ਵਿਚ ਤਰੇੜ ਪਾਉਣ ਦਾ ਯਤਨ ਕੀਤਾ ਹੈ। ਇਸ ਮਾਮਲੇ ਵਿਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।

Last Updated ( Wednesday, 27 January 2010 )
 
< Prev   Next >
Advertisement
Advertisement
Advertisement
Advertisement