cpVfsI hI rwK lAu qrs Kf ky Print E-mail
inAUjL srvs   
Sunday, 14 February 2010
  cpVfsI hI rwK lAu qrs Kf ky
ਪੰਜਾਬ ਵਿਚ ਡਿਗਰੀ ਦਾ ਕੋਈ ਮੁੱਲ ਨਹੀਂ। ਬੇਕਾਰੀ ਦੀ ਮਾਰ ਇਥੋਂ ਤੱਕ ਪੁੱਜ ਗਈ ਹੈ ਕਿ ਲੈਕਚਰਾਰ ਜਾਂ ਮੈਨੇਜਰ ਦੀ ਯੋਗਤਾ ਰੱਖਣ ਵਾਲੇ ਚਪੜਾਸੀ ਲੱਗਣ ਨੂੰ ਤਿਆਰ ਬੈਠੇ ਹਨ। ਜਨਤਕ ਸਮਾਗਮਾਂ ਵਿਚ ਕਦੇ ਕਦਾਈ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕਹਿ ਦਿੰਦੇ ਹਨ ‘‘ਮੈਂ ਕਿਸੇ ਨੂੰ ਨੌਕਰੀ ’ਤੇ ਨਹੀਂ ਰੱਖ ਸਕਦਾ,ਮੰਤਰੀ ਜ਼ਰੂਰ ਬਣਾ ਸਕਦਾ ਹਾਂ’’। ਕਿਸੇ ਨੌਕਰੀ ਲਈ ਅਖਬਾਰ ਵਿਚ ਇਸ਼ਤਿਹਾਰ ਆਉਣ ਦੀ ਦੇਰ ਹੁੰਦੀ ਹੈ ਕਿ ਹਜ਼ਾਰਾਂ-ਲੱਖਾਂ ਨੌਜਵਾਨ ਧੜਾਧੜ ਅਰਜ਼ੀਆਂ ਦਿੰਦੇ ਹਨ। ਕੋਈ ਵੇਲਾ ਇਹ ਵੀ ਸੀ ਕਿ ਘਰੋਂ ਸੱਦ ਕੇ ਨੌਕਰੀ ਦਿੱਤੀ ਜਾਂਦੀ ਸੀ। ਫਿਰ ਮੁਕਾਬਲਾ ਵੱਧ ਗਿਆ। ਹਰ ਵਰ੍ਹੇ ਹਜਾਰਾਂ ਨੌਕਰੀਆਂ ਲਈ ਭਰਤੀ ਹੁੰਦੀ ਸੀ। ਹੁਣ ਉਹ ਵੇਲੇ ਨਹੀਂ ਰਹੇ ਹਨ। ਸਮਾਜਿਕ ਸੰਗਾਂ-ਸ਼ਰਮਾਂ ਤਾਂ ਬੇਰੁਜ਼ਗਾਰੀ ਨੇ ਭੰਨ ਦਿੱਤੀਆਂ ਹਨ। ਕਈ ਏਕੜਾਂ ਦੇ ਮਾਲਕਾਂ ਵੀ ਸੇਵਾਦਾਰ ਲੱਗਣ ਨੂੰ ਤਿਆਰ ਬੈਠੇ ਹਨ। ਬਠਿੰਡਾ ਅਦਾਲਤ ਵਿਚ ਪਿਛਲੇ ਦਿਨੀਂ ਚਪੜਾਸੀ ਲੱਗਣ ਲਈ ਕਈ ਪੋਸਟ ਗ੍ਰੈਜੂਏਟ ਨੌਜਵਾਨ ਪੁੱਜੇ ਸਨ। ਸੈਂਕੜੇ ਨੌਜਵਾਨ ਚਪੜਾਸੀ ਦੀ ਨੌਕਰੀ ਲਈ ਕਤਾਰਾਂ ਵਿਚ ਲੱਗੇ ਹੋਏ ਸਨ,ਜਿਨ੍ਹਾਂ ਦੀ ਯੋਗਤਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਸੀ। ਇਥੋਂ ਤੱਕ ਕਿ ਐਮ. ਐਸ. ਸੀ. ਤੇ ਐਮ. ਏ, ਬੀ. ਐਡ. ਨੌਜਵਾਨ ਵੀ ਚਪੜਾਸੀ ਦੀ ਨੌਕਰੀ ਲਈ ਡਿਗਰੀਆਂ ਹੱਥਾਂ ਵਿਚ ਚੁੱਕੀ ਫਿਰਦੇ ਸਨ। ਜ਼ਿਲ੍ਹਾ ਅਦਾਲਤ ਬਠਿੰਡਾ ਵਲੋਂ ਅੱਠ ਚਪੜਾਸੀ ਭਰਤੀ ਕੀਤੇ ਜਾਣੇ ਹਨ, ਜਿਨ੍ਹਾਂ ਲਈ ਯੋਗਤਾ ਮਿਡਲ ਪਾਸ ਰੱਖੀ ਗਈ ਹੈ। ਚਪੜਾਸੀ ਦੀ ਨੌਕਰੀ ਲਈ 1200 ਦੇ ਲਗਭਗ ਉਮੀਦਵਾਰਾਂ ਨੇ ਅਪਲਾਈ ਕੀਤਾ ਹੋਇਆ ਹੈ, ਜਿਨ੍ਹਾਂ ਵਿਚ ਕਾਫੀ ਨੌਜਵਾਨ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਦੇ ਵੀ ਹਨ। ਚਪੜਾਸੀ ਦੀ ਨੌਕਰੀ ਲਈ ਅੱਠ ਆਸਾਮੀਆਂ ਵਿਚੋਂ ਚਾਰ ਆਸਾਮੀਆਂ ਜਨਰਲ ਵਰਗ, 1 ਐ. ਸੀ. ਵਰਗ ਲਈ,ਇਕ ਬੀ ਸੀ ਲਈ ਅਤੇ ਇਕ ਖਿਡਾਰੀ ਲਈ ਰਾਖਵੀਂ ਹੈ। ਲਗਭਗ 60ਲੜਕੀਆਂ ਨੇ ਵੀ ਚਪੜਾਸੀ ਲੱਗਣ ਲਈ ਇੰਟਰਵਿਊ ਦਿੱਤੀ। ਜ਼ਿਲ੍ਹਾ ਤੇ ਸੈਸ਼ਨ ਜੱਜ ਕੁਲਦੀਪ ਸਿੰਘ ਤੋਂ ਇਲਾਵਾ ਐਡੀਸ਼ਨਲ ਸੈਸ਼ਨ ਜੱਜ ਐਸ.ਕੇ.ਸਚਦੇਵਾ ਨੇ ਇਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਲਈ। ਜ਼ਿਲ੍ਹਾ ਅਦਾਲਤ ਵਲੋਂ ਚਾਰ ਕਲਰਕ ਵੀ ਭਰਤੀ ਕੀਤੇ ਹਨ। ਚਪੜਾਸੀ ਲਈ ਉਮਰ ਹੱਦ 18 ਤੋਂ 35 ਸਾਲ ਰੱਖੀ ਗਈ ਸੀ। ਉਮੀਦਵਾਰਾਂ ਦੀਆਂ ¦ਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟੜਾ ਕੌੜਿਆਂ ਵਾਲਾ ਦਾ ਐਮ. ਏ, ਬੀ. ਐਡ. ਨੌਜਵਾਨ ਤੇਜਾ ਸਿੰਘ ਹੁਣ ਚਪੜਾਸੀ ਲੱਗਣ ਨੂੰ ਤਿਆਰ ਹੈ। 9 ਏਕੜ ਜ਼ਮੀਨ ਦੇ ਮਾਲਕ ਇਸ ਲੜਕੇ ਵਲੋਂ ਸਰਕਾਰੀ ਨੌਕਰੀ ਲਈ ਕਈ ਵਰ੍ਹਿਆਂ ਤੋਂ ਜੱਦੋ-ਜ਼ਹਿਦ ਕੀਤੀ ਜਾ ਰਹੀ ਹੈ। ਉਸ ਨੇ ਦੋ ਵਾਰ ਅਧਿਆਪਕਾਂ ਦੀ ਸਰਕਾਰੀ ਅਸਾਮੀ ਲਈ ਅਪਲਾਈ ਕੀਤਾ ਪਰ ਉਹ ਭਰਤੀ ਨਾ ਹੋ ਸਕਿਆ ਅਤੇ ਹੁਣ ਤੀਜੀ ਵਾਰ ਅਪਲਾਈ ਕੀਤਾ ਹੋਇਆ ਹੈ। ਉਸ ਨੇ ਦੋ ਵਾਰ ਬੈਂਕਾਂ ਵਿਚ ਕਲਰਕ ਲਈ ਅਪਲਾਈ ਕੀਤਾ, ਕੰਮ ਨਾ ਬਣ ਸਕਿਆ, ਪੋਸਟਮੈਨ ਲੱਗਣ ਲਈ ਇੰਟਰਵਿਊ ਦਿੱਤੀ, ਉਸ ਵਿਚ ਅਸਫਲ ਰਿਹਾ। ਤਿੰਨ ਸਾਲ ਪਹਿਲਾਂ ਜ਼ਿਲ੍ਹਾ ਕਚਿਹਰੀ ਵਿਚ ਅਰਦਲੀ ਲੱਗਣ ਲਈ ਇੰਟਰਵਿਊ ਦਿੱਤੀ, ਉਦੋਂ ਵੀ ਸਫਲ ਨਾ ਹੋ ਸਗਿਆ। ਇਸ ਨੌਜਵਾਨ ਨੇ ਅੱਠਵੀਂ ਵਿਚੋਂ 83 ਫੀਸਦੀ, ਦਸਵੀਂ ਵਿਚੋਂ 70 ਫੀਸਦੀ, 12ਵੀਂ ’ਚੋਂ 70 ਫੀਸਦੀ, ਬੀ. ਏ. ਵਿਚੋਂ 53 ਫੀਸਦੀ, ਐਮ. ਏ. ਹਿਸਟਰੀ ਵਿਚੋਂ 57 ਫੀਸਦੀ ਅਤੇ ਬੀ ਐਡ. ਵਿਚੋਂ 72 ਫੀਸਦੀ ਅੰਕ ਲਏ ਹਨ। ਉਸ ਦਾ ਕਹਿਣਾ ਸੀ ਕਿ ਹੁਣ ਤਾਂ ਕੋਈ ਚਪੜਾਸੀ ਹੀ ਰੱਖ ਲਵੇ, ਉਹੀ ਕਾਫੀ ਹੈ। ਉਸ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਨੇ ਤਾਂ ਉਸ ਨੂੰ ਥਕਾ ਦਿੱਤਾ ਹੈ। ਜ਼ਿਲਾ ਕਚਿਹਰੀ ਵਿਚ 80 ਫੀਸਦੀ ਤੋਂ ਉਪਰ ਨੌਜਵਾਨ ਉਹ ਪੁੱਜੇ ਹੋਏ ਸਨ, ਜਿਨ੍ਹਾਂ ਦੀ ਯੋਗਤਾ ਮੈਟ੍ਰਿਕ ਜਾਂ ਮੈਟ੍ਰਿਕ ਤੋਂ ਉਪਰ ਸੀ। ਬਹੁਤੇ ਨੌਜਵਾਨਾਂ ਨੇ ਤਾਂ ਤਕਨੀਕੀ ਡਿਪਲੋਮੇ ਵੀ ਕੀਤੇ ਹੋਏ ਹਨ। ਬਠਿੰਡਾ ਸ਼ਹਿਰ ਦੀ ਲੜਕੀ ਮਨਜਿੰਦਰ ਕੌਰ ਅਧਿਆਪਕ ਤਾਂ ਬਣ ਨਹੀਂ ਸਕੀ ਤੇ ਉਹ ਚਪੜਾਸੀ ਲੱਗਣ ਲਈ ਤਿਆਰ ਹੈ। ਇਸ ਲੜਕੀ ਦੀ ਯੋਗਤਾ ਐਮ. ਐਸ. ਸੀ, ਬੀ. ਐਡ, ਪੀ. ਜੀ. ਡੀ. ਸੀ. ਏ. ਹੈ। ਉਸ ਨੇ ਅਧਿਆਪਕ ਦੀ ਥਾਂ ਹੁਣ ਚਪੜਾਸੀ ਲੱਗਣ ਲਈ ਅਪਲਾਈ ਕੀਤਾ। ਲੁਧਿਆਣਾ ਜ਼ਿਲੇ ਦੇ ਨਿਊ ਪ੍ਰੇਮ ਨਗਰ ਦੀ ਕਮਲਦੀਪ ਕੌਰ ਨੇ ਸੁਪਨਾ ਤਾਂ ਅਧਿਆਪਕ ਬਣਨ ਦਾ ਲਿਆ ਸੀ ਪਰ ਹੁਣ ਉਹ ਸੇਵਾਦਾਰ ਲੱਗਣ ਲਈ ਕਿਸਮਤ ਅਜ਼ਮਾ ਰਹੀ ਸੀ। ਇਕ ਹੋਰ ਲੜਕੀ ਪਰਮਿੰਦਰ ਕੌਰ ਦੀ ਯੋਗਤਾ ਵੀ ਬੀ. ਏ., ਬੀ. ਐਡ. ਹੈ, ਜਿਸ ਨੇ ਸੇਵਾਦਾਰ ਦੀ ਅਸਾਮੀ ਲਈ ਅਪਲਾਈ ਕੀਤਾ ਹੋਇਆ ਸੀ। ਜ਼ਿਲਾ ਅਟਾਰਨੀ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਸੀ ਕਿ ਸੇਵਾਦਾਰ ਦੀ ਆਸਾਮੀ ਲਈ ਇੰਟਰਵਿਊ ਦੇਣ ਵਾਲੇ ਉਮੀਦਵਾਰਾਂ ਦੀ ਯੋਗਤਾ ਤੋਂ ਸਪਸ਼ਟ ਹੈ ਕਿ ਬੇਰੁਜ਼ਗਾਰੀ ਦੀ ਨੌਜਵਾਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਰੁਜ਼ਗਾਰ ਦੇ ਮੌਕੇ ਕਾਫੀ ਘੱਟ ਗਏ ਹਨ ਅਤੇ ਯੋਗਤਾ ਅਨੁਸਾਰ ਕੰਮ ਪ੍ਰਾਪਤ ਕਰਨ ਵਿਚ ਕਾਫੀ ਮੁਸ਼ਕਲ ਬਣ ਗਈ ਹੈ। ਬਠਿੰਡਾ ਸ਼ਹਿਰ ਦੇ ਰਾਜੀਵ ਯਾਦਵ ਨੇ ਬੀ-ਕਾਮ ਅਤੇ ਸੁਨੀਲ ਗੁਪਤਾ ਨੇ ਐਮ. ਏ. ਕੀਤੀ ਹੋਈ ਹੈ। ਇਹ ਨੌਜਵਾਨ ਵੀ ਚਪੜਾਸੀ ਦੀ ਨੌਕਰੀ ਲਈ ਕਤਾਰ ਵਿਚ ਲੱਗੇ ਹੋਏ ਸਨ। ਇਕ ਬੀ. ਏ. ਪਾਸ ਲੜਕਾ ਮਹਿੰਦਰ ਕੁਮਾਰ ਜ਼ਿਲਾ ਅੰਮ੍ਰਿਤਸਰ ਤੋਂ ਪੁੱਜਾ ਹੋਇਆ ਸੀ। ਸਭਨਾਂ ਨੌਜਵਾਨਾਂ ਦਾ ਇਕੋ ਕਹਿਣਾ ਸੀ ਕਿ ਕਿਧਰੇ ਕੋਈ ਕੰਮ ਨਹੀਂ ਮਿਲਦਾ ਅਤੇ ਕਿਤੇ ਵੀ ਡਿਗਰੀਆਂ ਦੀ ਕੋਈ ਪੁੱਛ ਨਹੀਂ ਹੈ,ਜਿਸ ਕਰਕੇ ਉਹ ਹਰ ਉਸ ਆਸਾਮੀ ਲਈ ਇੰਟਰਵਿਊ ਦਿੰਦੇ ਹਨ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਜਾਂ ਉਸ ਤੋਂ ਹੇਠਾਂ ਹੈ। ਬਠਿੰਡਾ ਸ਼ਹਿਰ ਦੇ ਨੌਜਵਾਨ ਹਰਬੰਸ ਸਿੰਘ ਨੂੰ ਬੇਕਾਰੀ ਨੇ ਭੰਨ ਦਿੱਤਾ ਹੈ। ਐਮ. ਬੀ. ਏ. ਪਾਸ ਇਹ ਨੌਜਵਾਨ ਹੁਣ ਦਰਜਾ ਚਾਰ ਮੁਲਾਜ਼ਮ ਲੱਗਣ ਨੂੰ ਤਿਆਰ ਹੈ। ਬਠਿੰਡਾ ਅਦਾਲਤ ਵਿਚ ‘ਪਿਆਦਾ’ ਲੱਗਣ ਲਈ ਇੰਟਰਵਿਊ ਦੇਣ ਆਏ ਇਸ ਤਰ੍ਹਾਂ ਦੇ ਸੇਂਕੜੇ ਨੌਜਵਾਨ ਸਨ। ਜ਼ਿਲਾ ਅਦਾਲਤ ਵਲੋਂ ਚਾਰ ਆਸਾਮੀਆਂ ਪਿਆਦਾ (ਪ੍ਰੋਸੈਸ ਸਰਵਰ) ਰੱਖਣ ਲਈ ਕੱਢੀਆਂ ਸਨ, ਜਿਨ੍ਹਾਂ ਲਈ ਇੰਟਰਵਿਊ ਹੋਈ। ਇਨ੍ਹਾਂ ਆਸਾਮੀਆਂ ਲਈ ਇੰਟਰਵਿਊ ਦੇਣ ਵਾਲਿਆਂ ਵਿਚ ਉਚ ਯੋਗਤਾ ਵਾਲੇ ਖੜ੍ਹੇ ਸਨ, ਜਦੋਂਕਿ ਇਸ ਆਸਾਮੀ ਲਈ ਯੋਗਤਾ ਮੈਟ੍ਰਿਕ ਹੈ। ਪਿਆਦੇ ਦੀ ਭਰਤੀ ਲਈ ਐਮ. ਬੀ. ਏ., ਐਲ. ਐਲ. ਬੀ., ਐਮਫਿਲ ਯੋਗਤਾ ਵਾਲੇ ਉਮੀਦਵਾਰ ਆਏ ਹੋਏ ਸਨ। ਸਭਨਾਂ ਦਾ ਇਕੋ ਕਹਿਣਾ ਸੀ ਕਿ ਬੇਰੁਜ਼ਗਾਰੀ ਨੇ ਸੋਚਾਂ ’ਤੇ ਪਾਣੀ ਫੇਰ ਦਿੱਤਾ ਹੈ। ਇਹ ਨੌਜਵਾਨ ਆਪਣੀਆਂ ਡਿਗਰੀਆਂ ਵੀ ਦਿਖਾ ਰਹੇ ਸਨ। ਐਮ. ਬੀ. ਏ. ਪਾਸ ਹਰਬੰਸ ਸਿੰਘ ਨੂੰ ਜਦੋਂ ਹੋਰ ਕਿਧਰੇ ਕੋਈ ਭਵਿੱਖ ਨਾ ਦਿਖਿਆ ਤਾਂ ਉਸ ਨੇ ਇਸ ਦਰਜਾ ਚਾਰ ਆਸਾਮੀ ਲਈ ਅਪਲਾਈ ਕਰ ਦਿੱਤਾ। ਇਸ ਦਰਜਾ ਚਾਰ ਆਸਾਮੀ ਲਈ 900 ਦੇ ਲਗਭਗ ਉਮੀਦਵਾਰਾਂ ਨੇ ਅਪਲਾਈ ਕੀਤਾ, ਜਿਨ੍ਹਾਂ ਦੀ ਜ਼ਿਲਾ ਕਚਹਿਰੀ ਵਿਚ ਇੰਟਰਵਿਊ ਹੋਈ। ਜ਼ਿਲਾ ਅਦਾਲਤ ਵਲੋਂ ਪ੍ਰੋਸੈਸ ਸਰਵਰ ਦੀਆਂ ਚਾਰ ਆਸਾਮੀਆਂ ਭਰੀਆਂ ਜਾਣੀਆਂ ਸਨ, ਜਿਨ੍ਹਾਂ ਵਿਚੋਂ ਇਕ ਆਸਾਮੀ ਜਨਰਲ ਵਰਗ ਲਈ, ਇਕ ਐਸ. ਸੀ. ਵਰਗ, ਇਕ ਬੀ. ਸੀ. ਵਰਗ ਅਤੇ ਇਕ ਸਾਬਕਾ ਫੌਜੀ ਲਈ ਰਾਖਵੀਂ ਸੀ। ਪਿੰਡ ਕੋਟਸ਼ਮੀਰ ਦੀ ਰਾਣੀ ਨੇ ਪੰਜਾਬੀ ਅਤੇ ਇਕਨਾਮਿਸ ਵਿਚ ਐਮ. ਏ. ਤੋਂ ਇਲਾਵਾ ਐਮ. ਫਿਲ ਵੀ ਕੀਤੀ ਹੋਈ ਹੈ। ਇਸ ਲੜਕੀ ਨੇ ਬੀ. ਐਡ. ਅਤੇ ਕੰਪਿਊਟਰ ਵਿਚ ਡਿਪਲੋਮਾ ਵੀ ਕੀਤਾ ਹੋਇਆ ਹੈ। ਇਸ ਲੜਕੀ ਦੀ ਮੈਰਿਟ ਵੀ ਚੰਗੀ ਹੈ। ਇਹ ਲੜਕੀ ਵੀ ਦਰਜਾ ਚਾਰ ਮੁਲਾਜ਼ਮ ਲੱਗਣ ਲਈ ਇੰਟਰਵਿਊ ਦੇਣ ਆਈ ਹੋਈ ਸੀ। ਉਸ ਦਾ ਕਹਿਣਾ ਸੀ ਕਿ ਕੁੱਝ ਸਮਾਂ ਉਸ ਨੇ ਐਡਹਾਕ ਤੇ ਸਰਕਾਰੀ ਸਕੂਲ ਵਿਚ ਅਧਿਆਪਕ ਵਜੋਂ ਪੜ੍ਹਾਇਆ। ਉਸ ਦਾ ਕਹਿਣਾ ਸੀ ਕਿ ਸਰਕਾਰੀ ਨੌਕਰੀ ਹੈ, ਜਿਸ ਕਰਕੇ ਉਸ ਨੂੰ ਪ੍ਰੋਸੈਸ ਸਰਵਰ ਭਰਤੀ ਹੋਣ ਵਿਚ ਕੋਈ ਝਿਜਕ ਨਹੀਂ ਹੈ। ਨਾਭੇ ਤੋਂ ਆਏ ਨੌਜਵਾਨ ਸੰਦੀਪ ਕੁਮਾਰ ਨੇ ਐਲ. ਬੀ. ਬੀ. ਕੀਤੀ ਹੋਈ ਸੀ। ਉਸ ਕੋਲ ਕੰਪਿਊਟਰ ਵਿਸ਼ੇ ਵਿਚ ਵੀ ਡਿਗਰੀ ਸੀ। ਹੁਣ ਉਹ ਦਰਜਾ ਚਾਰ ਮੁਲਾਜ਼ਮ ਲੱਗਣ ਲਈ ਤਿਆਰ ਹੈ। ਗਿੱਦੜਬਾਹਾ ਦੇ ਵਿਮਲ ਕੁਮਾਰ ਨੇ ਕੰਪਿਊਟਰ ਸਾਇੰਸ ਵਿਚ ਐਮ. ਐਸ. ਸੀ. ਕੀਤੀ ਹੋਈ ਹੈ, ਉਸ ਨੇ ਵੀ ਇਸ ਆਸਾਮੀ ਲਈ ਅਪਲਾਈ ਕੀਤਾ ਹੋਇਆ ਸੀ। ਉਮੀਦਵਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਿਆ। ਬੇਰੁਜ਼ਗਾਰੀ ਹੋਰ ਪਤਾ ਨਹੀਂ ਕਿਹੋ ਜਿਹੇ ਦਿਨ ਦਿਖਾਏਗੀ। ਸਾਰੇ ਨੌਜਵਾਨਾਂ ਨੇ ਪਹਿਲਾਂ ਦਿੱਤੇ ਟੈਸਟਾਂ ਅਤੇ ਇੰਟਰਵਿਊਜ਼ ਦੀ ਗੱਲ ਰੱਖੀ। ਪਿੰਡ ਤਿਉਣਾ ਦੀ ਲੜਕੀ ਸੁਖਵਿੰਦਰ ਕੌਰ ਦੀ ਵਿਦਿਅਕ ਯੋਗਤਾ ਭਾਵੇਂ ਬੀ. ਸੀ. ਏ, ਬੀ. ਐਮ. ਸੀ. ਅਤੇ ਐਮ. ਸੀ. ਏ. ਹੈ ਪਰ ਉਹ ਦਰਜਾ ਚਾਰ ਆਸਾਮੀ ਨੂੰ ਵੀ ਮਾੜਾ ਨਹੀਂ ਮੰਨਦੀ। ਜਿਸ ਆਸਾਮੀ ਲਈ ਇਨ੍ਹਾਂ ਸਭ ਵਲੋਂ ਇੰਟਰਵਿਊ ਦਿੱਤੀ ਗਈ ਹੈ, ਉਸ ਆਸਾਮੀ ’ਤੇ ਭਰਤੀ ਹੋਣ ਵਾਲੇ ਦੀ ਡਿਊਟੀ ਸੰਮਨ ਵੰਡਣ ਦੀ ਹੁੰਦੀ ਹੈ। ਇੰਟਰਵਿਊ ਲਈ ਆਏ ਨੌਜਵਾਨਾਂ ਵਿਚ ਤੀਜਾ ਹਿੱਸਾ ਗੈਜੂਏਸ਼ਨ ਤੋਂ ਉਪਰ ਦੀ ਵਿਦਿਅਕ ਯੋਗਤਾ ਵਾਲਿਆਂ ਦਾ ਸੀ। ਬਾਰ ਐਸੋ. ਬਠਿੰਡਾ ਦੇ ਸਾਬਕਾ ਸਕੱਤਰ ਹਰਤਾਜ ਸਿੰਘ ਲੱਕੀ ਦਾ ਕਹਿਣਾ ਸੀ ਕਿ ਹਰ ਪਾਸੇ ਇੰਨੀ ਬੇਰੁਜ਼ਗਾਰੀ ਹੋ ਗਈ ਹੈ ਕਿ ਉਚ ਯੋਗਤਾ ਵਾਲੇ ਹਰ ਕੰਮ ਨੂੰ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਲਈ ਜਦੋਂ ਤੋਂ ਦਰਵਾਜੇ ਬੰਦ ਹੋਏ ਹਨ,ਉਦੋਂ ਤੋਂ ਦਰਜਾ ਚਾਰ ਮੁਲਾਜ਼ਮ ਲੱਗਣ ਲਈ ਵੀ ਨੌਜਵਾਨ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ ਪਰ ਖੁਸ਼ਹਾਲੀ ਦੀ ਅਸਲ ਤਸਵੀਰ ਇਨ੍ਹਾਂ ਨੌਜਵਾਨਾਂ ਤੋਂ ਦੇਖੀ ਜਾ ਸਕਦੀ ਹੈ। ਐਡਵੋਕੇਟ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਪਹਿਲਾਂ ਨੌਜਵਾਨ ਦਰਜਾ ਚਾਰ ਨੌਕਰੀ ਕਰਨ ਵਿਚ ਹੇਠੀ ਸਮਝਦੇ ਸਨ ਅਤੇ ਹੁਣ ਇਸ ਨੌਕਰੀ ਲਈ ਵੀ ਮੁਕਾਬਲੇਬਾਜ਼ੀ ਵੱਧ ਗਈ ਹੈ। ਜ਼ਿਲਾ ਕਚਹਿਰੀ ਵਿਚ ਇੰਟਰਵਿਊ ਦੇਣ ਆਏ ਉਚ ਯੋਗਤਾ ਵਾਲੇ ਇਸੇ ਮੁਕਾਬਲੇ ਵਿਚ ਲੱਗੇ ਹੋਏ ਸਨ ਤਾਂ ਜੋ ਉਹ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਣ। ਇਹ ਹੈ ਦੇਸ਼ ਦਾ ਭਵਿੱਖ ਕਿ ਇੰਨੀਆਂ ਉਚੀਆਂ ਪੜ੍ਹਾਈ ਕਰੀ ਨੌਜਵਾਨ ਵੀ ਚਪੜਾਸੀ ਲੱਗਣ ਨੂੰ ਤਿਆਰ ਹਨ।
 
< Prev   Next >
Advertisement
Advertisement
Advertisement
Advertisement